Pinned Tweet
PCS ਪੇਪਰ ਘੋਟਾਲਾ ਵਿੱਚ ਝਾੜੂ ਸਰਕਾਰ ਦੀਆਂ ਪਰਤਾਂ ਖੁੱਲਦੀਆਂ ਜਾ ਰਹੀਆਂ ਨੇ......
ਬਹੁਤ ਹੀ ਗੰਭੀਰ ਬੇਨਿਯਮੀਆਂ ਕਾਰਨ ਪੂਰੇ ਦੇਸ਼ ਵਿੱਚ ਇਹ ਆਪਣੇ ਆਪ 'ਚ ਸਭ ਤੋਂ ਅਜੀਬ ਤੇ ਵੱਡਾ ਘੋਟਾਲਾ ਹੈ....
ਵਿਰੋਧੀ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਇੱਕ ਮੰਤਰੀ ਸਮੇਤ ਕਈ MLAs ਦੇ ਪਰਿਵਾਰਿਕ ਮੈਂਬਰਾਂ ਦਾ ਵੀ ਇਹਨਾਂ ਕਥਿਤ ਬੇਨਿਯਮੀਆਂ ਵਿੱਚ ਸ਼ਾਮਿਲ ਹੋਣ ਦਾ ਦਾਅਵਾ ਕੀਤਾ ਗਿਆ ਹੈ.....
ਪੂਰੇ ਮਾਮਲੇ ਦੇ CBI ਜਾਂਚ ਕਰ ਦੋਸ਼ੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ.....
ਭਗਵੰਤ ਮਾਨ ਸਰਕਾਰ ਨੇ ਸਰਕਾਰੀ ਪੌਲੀਟੈਕਨਿਕ ਕਾਲਜਾਂ ਨੂੰ 23 ਨਵੰਬਰ ਤੱਕ ਵਿਦਿਆਰਥੀ/ਡਿਵੈਲਪਮੈਂਟ ਫੰਡ ਦੀ ਸਮੁੱਚੀ ਰਕਮ, ਮੂਲ ਰਾਸ਼ੀ ਸਮੇਤ ਉਸ ’ਤੇ ਇਕੱਠੇ ਹੋਏ ਵਿਆਜ ਨੂੰ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਹਨ....
ਸ਼ਾਇਦ ਆਮ ਆਦਮੀ ਪਾਰਟੀ ਨੇ ਜਿਹੜਾ ਪੰਜਾਬ ਦਾ ਕਰੋੜਪਤੀ ਸਕੀਮ ਸ਼ੁਰੂ ਕੀਤੀ ਹੈ ਉਸਦੇ ਵਾਸਤੇ ਇਹ ਪੈਸਾ ਇਕੱਠਾ ਕਰ ਰਹੇ ਹਨ.....ਸਿੱਖਿਆ ਕ੍ਰਾਂਤੀ ਦੇ ਦਾਅਵੇ ਕਰਨ ਵਾਲੀਆਂ ਜੋਕਾਂ ਹੁਣ ਵਿੱਦਿਅਕ ਅਦਾਰਿਆਂ ਦਾ ਥੋੜਾ ਬਹੁਤ ਬਚਿਆ ਹੋਇਆ ਸਾਹ ਸਤ ਚੂਸਣ ਦੀ ਤਿਆਰੀ ਵਿੱਚ ਹਨ.......
ਹਮਾਰੀ ਕਿਚ-ਕਿਚ ਭੀ ਹੈ
ਉਸ ਕੀ ਰੂਹ ਕੀ ਗ਼ਿਜ਼ਾ ਮੈਂ.....
ਜੰਨਤ-ਏ-ਜ਼ਹੂਰ ਕੀ ਸੁਗੰਧ ਜੈਸੇ ਹੈ
ਹਮ ਉਸ ਕੀ ਫ਼ਿਜ਼ਾ ਮੈਂ.....
104
ਪਟਿਆਲਾ-ਸੰਗਰੂਰ ਬਾਈਪਾਸ (ਪਸਿਆਣਾ) ਪੁਲ ਹਾਦਸਾ
• ਜਿੰਮੇਵਾਰ ਕੌਣ...
- NHAI ਜਾਂ PWD???
-ਰੇਤਾਂ ਬੱਜਰੀ ਭਰੇ ਤਿੰਨ ਟਰੱਕਾਂ ਦਾ ਇਕੋ ਸਮੇਂ ਪੁਲ ਤੇ ਰੁਕਣਾ????
ਇਹ ਸੜਕ ਨੂੰ ਚਾਰ ਮਾਰਗੀ ਕਰਨ ਸਮੇਂ 2016 ਦੇ ਵਿੱਚ PWD ਅਤੇ BRO ਨੇ ਬਣਾਇਆ ਸੀ ਪਰ 2018 ਤੋਂ ਪੁਲ NHAI ਦੇ ਹਵਾਲੇ ਕਰ ਦਿੱਤਾ ਗਿਆ ਸੀ...... ਜਿਸ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ NHAI ਪ੍ਰੋਜੈਕਟ ਡਾਇਰੈਕਟਰ ਅਤੇ ਸਾਈਟ ਇੰਜੀਨੀਅਰ ਦੀ ਸੀ.... ਸੋ ਨਿਯਮਾਂ ਦੇ ਮੁਤਾਬਿਕ ਇਸ ਹਾਦਸੇ ਦੀ ਜਿੰਮੇਵਾਰੀ ਵੀ NHAI ਦੀ ਬਣਦੀ ਹੈ...
ਪਰ 2016 ਵੇਲੇ ਦੇ ਪੰਜਾਬ PWD ਦੇ JE, SDO, XEN, SE ਜਾਂ CE ਸਿਰਫ਼ ਤਾਂ ਹੀ ਕਾਨੂੰਨੀ ਘੇਰੇ ਵਿੱਚ ਆਉਣਗੇ ਜੇਕਰ ਮੈਜਿਸਟ੍ਰੇਟ ਜਾਂਚ ਦੀ ਤਕਨੀਕੀ ਰਿਪੋਰਟ (Forensic/Structural Report) ਵਿੱਚ ਇਹ ਸਾਬਤ ਹੋ ਜਾਵੇ ਕਿ ਪੁਲ ਦੇ ਡਿਜ਼ਾਈਨ ਜਾਂ ਉਸਾਰੀ ਸਮੇਂ ਵਰਤੇ ਗਏ ਮਟੀਰੀਅਲ ਵਿੱਚ ਕੋਈ ਵੱਡੀ ਖਾਮੀ ਰੱਖੀ ਗਈ ਸੀ.....
ਪਰ 100 ਸਾਲ ਦੀ ਗਰੰਟੀ ਵਾਲੇ ਪੁਲ ਦਾ 10 ਸਾਲਾਂ ਵਿੱਚ ਡਿੱਗ ਜਾਣਾ ਆਪਣੇ ਆਪ ਵਿੱਚ ਇੱਕ ਵੱਡਾ ਸਵਾਲ ਤਾਂ ਹੈ!!!
253 ਅਧਿਆਪਕਾਂ ਦੇ ਹੱਕ ਵਿੱਚ CM ਨਿਵਾਸ ਸਾਹਮਣੇ, ਸੰਗਰੂਰ ਵਿਖੇ ਗ੍ਰਿਫ਼ਤਾਰੀ ਤੋਂ ਬਾਅਦ ਰਿਹਾਅ ਹੋਣ ਉਪਰੰਤ DMF ਦੇ ਸੂਬਾ ਸਕੱਤਰ ਹਰਦੀਪ ਟੋਡਰਪੁਰ ਅਧਿਆਪਕਾ ਨੂੰ ਸੰਬੋਧਨ ਕਰਦੇ ਹੋਏ.....
5
192
253 ਅਧਿਆਪਕ ਟਰਮੀਨੇਸ਼ਨ ਮਾਮਲਾ.....
ਗ੍ਰਿਫ਼ਤਾਰ ਕੀਤੇ ਸਾਥੀ ਰਿਹਾਅ.....
ਸਿੱਖਿਆ ਮੰਤਰੀ ਵੱਲੋਂ ਭਰੋਸਾ ਕਿ ਫ਼ਿਲਹਾਲ ਕੱਲ੍ਹ ਨੂੰ 253 ਅਧਿਆਪਕਾ ਨੂੰ ਸਕੂਲਾਂ ਵਿਚੋਂ ਰਲੀਵ ਨਹੀਂ ਕੀਤਾ ਜਾਵੇਗਾ......
CM ਰਿਹਾਇਸ਼ ਸਾਹਮਣੇ ਦੀ ਤਾਜ਼ਾ ਤਸਵੀਰ........
253 ਅਧਿਆਪਕਾ ਦੇ ਮਾਮਲੇ ਤੇ ਟਿੱਪਣੀ......
(ਸੰਸਥਾਗਤ/ ਕਾਗਜ਼ੀ ਨਿਆਂ ਬਨਾਮ ਲੋਕ ਨਿਆਂ )
ਕਾਨੂੰਨੀ ਦਾਅ-ਪੇਚ ਅਤੇ ਅਖੌਤੀ ਸੰਵਿਧਾਨ, ਇੱਕ ਸਮਾਜਿਕ ਇਕਰਾਰਨਾਮੇ ਦੇ ਨਾਮ 'ਤੇ ਧਨਾਢ/ਧੜਵੈਲ ਧਿਰਾਂ ਦਾ ਸੰਦ ਹੈ, ਜਿਹੜਾ ਉਦਾਰਵਾਦੀ ਮਾਨਵ ਨਿਆਂ ਦੇ ਲਾਰੇ ਤਹਿਤ ਬਣੇ ਹਾਕਮ ਅਤੇ ਮਹਿਕੂਮ ਦੇ ਰਿਸ਼ਤਿਆਂ ਦੀ ਹੀ ਮੁੜ-ਘੁੜ ਨਵ-ਉਸਾਰੀ ਕਰਦਾ ਰਹਿੰਦਾ ਹੈ...... ਮਿਸ਼ੇਲ ਫੂਕੋ ਆਪਣੀ ਪੁਸਤਕ 'ਪਾਵਰ/ਨੌਲੇਜ' (Power/Knowledge) ਦੇ ਇੱਕ ਲੇਖ ਵਿੱਚ ਇਸੇ ਵੱਲ ਇਸ਼ਾਰਾ ਕਰਦਾ ਹੈ ਕਿ ਕੋਈ ਵੀ ਬੁਨਿਆਦੀ ਤਬਦੀਲੀ ਜਾਂ ਕ੍ਰਾਂਤੀ ਉਦੋਂ ਹੀ ਸਫ਼ਲ ਮੰਨੀ ਜਾਵੇਗੀ, ਜਦੋਂ ਉਹ ਮੌਜੂਦਾ ਪ੍ਰਾਪਤ ਸੰਸਥਾਵਾਂ ਦੇ ਪ੍ਰਸ਼ਾਸਕੀ ਢਾਂਚੇ ਤੋਂ ਬਾਹਰ ਕਲਪਨਾ ਕਰੇਗੀ...... 'ਪਾਪੂਲਰ ਜਸਟਿਸ' (ਲੋਕ-ਨਿਆਂ) ਲਈ ਇਸ ਨਿਜ਼ਾਮ ਤੋਂ ਬਾਹਰ ਨਵੀਆਂ ਸੰਭਾਵਨਾਵਾਂ ਦੀ ਤਲਾਸ਼ ਹੀ ਕਿਸੇ ਬੁਨਿਆਦੀ ਤਬਦੀਲੀ ਵੱਲ ਸਾਰਥਕ ਕਦਮ ਹੋ ਸਕਦੀ ਹੈ.....
ਜਦੋਂ ਇੱਕ ਵਿਅਕਤੀ ਸਰਕਾਰੀ ਪ੍ਰਕਿਰਿਆ, ਮਾਹਰਾਂ ਦੀ ਕਮੇਟੀ ਅਤੇ ਅਦਾਲਤੀ ਫੈਸਲਿਆਂ ਵਿੱਚੋਂ ਲੰਘ ਕੇ ਨੌਕਰੀ ਹਾਸਲ ਕਰਦਾ ਹੈ, ਅਤੇ ਫਿਰ ਉਹੀ ਸਿਸਟਮ ਉਸਨੂੰ ਬਾਹਰ ਕੱਢ ਦਿੰਦਾ ਹੈ, ਤਾਂ ਇਹ ਫੂਕੋ ਦੇ ਇਸ ਵਿਚਾਰ ਦੀ ਪੁਸ਼ਟੀ ਕਰਦਾ ਹੈ ਕਿ ਪ੍ਰਸ਼ਾਸਕੀ ਢਾਂਚਾ ਮਨੁੱਖੀ ਸੰਵੇਦਨਾਵਾਂ ਦੀ ਬਜਾਏ ਸਿਰਫ਼ ਤਕਨੀਕੀ ਨਿਯਮਾਂ ਦਾ ਗੁਲਾਮ ਹੈ......
ਜਦੋਂ ਰੂਹ ਵਿੱਚ ਇਨਕਲਾਬ ਦੀ ਅੱਗ ਬਲਦੀ ਹੋਵੇ......ਤਾਂ ਉਮਰ ਸਿਰਫ਼ ਇੱਕ ਅੰਕੜਾ ਬਣ ਕੇ ਰਹਿ ਜਾਂਦੀ ਹੈ.......ਮਹਿਜ਼ 19 ਸਾਲਾਂ ਦੀ ਉਮਰ ਵਿੱਚ ਅੰਗਰੇਜ਼ੀ ਹਕੂਮਤ ਦੀਆਂ ਜੜ੍ਹਾਂ ਹਿਲਾ ਦੇਣ ਵਾਲੇ ਛੋਟੀ ਉਮਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਕੋਟਿ-ਕੋਟਿ ਪ੍ਰਣਾਮ.......🙏🙏
Gurvinder Singh Khosa retweeted
ਅਲਵਿਦਾ ਝੋਟਿਆ… ਤੇਰੀ ਯਾਦ ਹਮੇਸ਼ਾ ਰੂਹ ਨੂੰ ਝੰਜੋੜਦੀ ਰਹੇਗੀ।
ਕੁਝ ਲੋਕ ਜ਼ਿੰਦਗੀ ਵਿੱਚ ਸਿਰਫ਼ ਆਪਣੀ ਹਾਜ਼ਰੀ ਨਹੀਂ ਲਗਵਾਉਂਦੇ, ਸਗੋਂ ਆਪਣੇ ਜਾਣ ਤੋਂ ਬਾਅਦ ਵੀ ਹਜ਼ਾਰਾਂ ਦਿਲਾਂ ਵਿੱਚ ਜਿਉਂਦੇ ਰਹਿੰਦੇ ਨੇ।
ਪਰਵਿੰਦਰ ਸਿੰਘ ਝੋਟਿਆ, ਤੇਰੀ ਕਹਾਣੀ ਸਿਰਫ਼ ਇੱਕ ਇਨਸਾਨ ਦੀ ਕਹਾਣੀ ਨਹੀਂ ਸੀ… ਇਹ ਉਹਨਾਂ ਬੇਆਵਾਜ਼ ਲੋਕਾਂ ਦੀ ਆਵਾਜ਼ ਬਣਨ ਦੀ ਕਹਾਣੀ ਸੀ, ਜਿਨ੍ਹਾਂ ਦੇ ਦਰਦ ਨੂੰ ਸੁਣਨ ਵਾਲਾ ਕੋਈ ਨਹੀਂ ਸੀ।
ਤੂੰ ਕਿੰਨੇ ਘਰਾਂ ਦੇ ਚਿਰਾਗ ਬਚਾਉਣ ਦੀ ਲੜਾਈ ਲੜਦਾ ਰਿਹਾ, ਪਰ ਅਫ਼ਸੋਸ ਤੇਰੇ ਆਪਣੇ ਘਰ ਦਾ ਚਿਰਾਗ ਹੀ ਬੁਝ ਗਿਆ।
ਤੇਰੇ ਜਾਣ ਨਾਲ ਸਿਰਫ਼ ਇੱਕ ਪਰਿਵਾਰ ਨਹੀਂ ਉੱਜੜਿਆ, ਸਗੋਂ ਇਨਸਾਫ਼ ਦੀ ਉਮੀਦ ਲਾਈ ਬੈਠੇ ਅਨੇਕਾਂ ਦਿਲਾਂ ਵਿੱਚ ਇੱਕ ਅਜਿਹਾ ਖਲਾਅ ਪੈਦਾ ਹੋ ਗਿਆ, ਜੋ ਸ਼ਾਇਦ ਕਦੇ ਨਹੀਂ ਭਰ ਸਕੇਗਾ।
ਵਕਤ ਤੇਰੇ ਜਿਸਮ ਨੂੰ ਸਾਡੇ ਤੋਂ ਦੂਰ ਕਰ ਸਕਦਾ ਹੈ, ਪਰ ਤੇਰੇ ਸੰਘਰਸ਼ ਦੀ ਗੂੰਜ ਨੂੰ ਨਹੀਂ।
ਰੱਬ ਤੇਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ। ਤੇਰੀ ਯਾਦ, ਤੇਰਾ ਸੰਘਰਸ਼ ਅਤੇ ਤੇਰੇ ਲਈ ਇਨਸਾਫ਼ ਦੀ ਆਵਾਜ਼ ਕਦੇ ਖ਼ਾਮੋਸ਼ ਨਾ ਹੋਵੇ।
ਅਲਵਿਦਾ ਝੋਟਿਆ… ਤੂੰ ਯਾਦਾਂ ਵਿੱਚ ਨਹੀਂ, ਲੋਕਾਂ ਦੇ ਜ਼ਮੀਰ ਵਿੱਚ ਜਿਉਂਦਾ ਰਹੇਂਗਾ 💔🙏
253 ਟਰਮੀਨੇਟ ਅਧਿਆਪਕਾ ਨਾਲ ਬਦਸਲੂਕੀ 4161 ਮਾਸਟਰ ਕੇਡਰ ਦੇ ਪ੍ਰਧਾਨ ਸੰਦੀਪ ਗਿੱਲ ਦੀ ਖਿੱਚ ਧੂਹ ਦੌਰਾਨ ਪੁਲਿਸ ਹਿਰਾਸਤ ਵਿੱਚ ਪੱਗ ਉਤਾਰੀ .....
ਮੌਕੇ ਤੇ ਪੁੱਜੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਪੰਜਾਬ ਸਰਕਾਰ ਨੂੰ ਲਾਹਨਤਾਂ ਪਾਉਂਦੇ ਹੋਏ.....
ਗ਼ੈਰ ਕਾਨੂੰਨੀ ਟੈਗਿੰਗ ਬੰਦ ਕਰੋ....
ਬੇਲੋੜੇ ਖੇਤੀਬਾੜੀ ਉਤਪਾਦਾਂ (ਅਮੋਨੀਅਮ ਸਲਫੇਟ, ਐਨ.ਪੀ.ਕੇ. ,ਨੈਨੋ ਜਾਂ ਸਲਫਰ) ਦੀ ਟੈਗਿੰਗ ਯੂਰੀਆ ਅਤੇ ਡੀ.ਏ.ਪੀ. ਦੇ ਨਾਲ ਧੱਕੇ ਨਾਲ ਕਿਉਂ?
10 ਯੂਰੀਆ ਦੇ ਥੈਲਿਆਂ ਨਾਲ ਉਪਰੋਕਤ ਬੇਲੋੜੇ ਉਤਪਾਦਾਂ ਦਾ ਇੱਕ 1400 ਦਾ ਥੈਲਾ ਕਿਸਾਨਾਂ ਦੇ ਗਲ ਮੜਿਆ ਜਾ ਰਿਹਾ ਹੈ ਜੋ ਕਿ ਸਰਾਸਰ ਕਿਸਾਨਾਂ ਦੀ ਲੁੱਟ ਹੈ......ਸਾਡੀਆਂ ਸਰਕਾਰੀ ਸਭਾਵਾਂ, ਥੋਕ ਵਿਕਰੇਤਾ, ਪ੍ਰਾਈਵੇਟ ਡਿਸਟਰੀਬਿਊਟਰ ਇਹ ਸ਼ਰੇਆਮ ਵੇਚ ਰਹੇ ਨੇ......
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਵੱਲੋਂ ਇਸ ਸਬੰਧੀ ਸਪੱਸ਼ਟ ਕੀਤਾ ਗਿਆ ਹੈ ਕਿ ਖਾਦ ਕੰਟਰੋਲ ਆਰਡਰ (FCO) 1985 ਤਹਿਤ ਕਿਸੇ ਵੀ ਖਾਦ ਦੇ ਨਾਲ ਕੋਈ ਹੋਰ ਉਤਪਾਦ ਜ਼ਬਰਦਸਤੀ ਵੇਚਣਾ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ.......
ਪਰ ਸਾਡੇ ਮੁੱਖ ਖੇਤੀਬਾੜੀ ਅਫ਼ਸਰਾਂ ਅਤੇ ਸੁਸਾਇਟੀਆਂ ਦੇ ਰਜਿਸਟਰਾਰਾਂ ਨੂੰ ਇਸ ਤੇ ਚੁੱਪੀ ਧਾਰ ਕੇ ਬੈਠਣ ਨਾਲੋਂ ਅਜਿਹੇ ਡੀਲਰਾਂ ਖਿਲਾਫ ਸਖ਼ਤ ਐਕਸ਼ਨ ਲੈਣੇ ਚਾਹੀਦੇ ਹਨ ਅਤੇ ਇਹਨਾਂ ਦੇ ਲਾਇਸੈਂਸ ਰੱਦ ਕਰਨੇ ਚਾਹੀਦੇ ਹਨ..
ਫ਼ਿਰ ਕੱਲ੍ਹ ਨੂੰ ਕਈ ਕਹਿਣਗੇ ਕੇ ਕਿਸਾਨ ਹਰ ਵੇਲੇ ਹੀ ਧਰਨੇ ਹੀ ਲਾਈ ਬੈਠੇ ਰਹਿੰਦੇ ਹਨ ....
ਸਾਰਿਆਂ ਤੋਂ ਖ਼ਾਸ ਤੂੰ......
ਰੂਹ ਦੀ ਪਿਆਸ ਤੂੰ
ਸਾਹਾਂ ਦਾ ਲਿਬਾਸ ਤੂੰ
ਦਿਲ ਦਾ ਅਹਿਸਾਸ ਤੂੰ
ਮਿੱਠੀ ਜਿਹੀ ਮਿਠਾਸ ਤੂੰ.....
ਹੋਠਾਂ ਦੀ ਅਰਦਾਸ ਤੂੰ
ਨੁੰਹਾਂ ਦਾ ਮਾਸ ਤੂੰ
ਨੈਣਾ ਦੀ ਤਲਾਸ਼ ਤੂੰ
ਧੜਕਣ ਦਾ ਨਿਵਾਸ ਤੂੰ
ਤਾਰਿਆਂ ਭਰੀ ਰਾਤ ਤੂੰ
ਠੰਡੀ ਜਿਹੀ ਪ੍ਰਭਾਤ ਤੂੰ
ਮਾਰੂਥਲ ਦੀ ਬਰਸਾਤ ਤੂੰ
ਖੁਸ਼ੀਆਂ ਦੀ ਕਾਇਨਾਤ ਤੂੰ
ਮਨ ਦਾ ਧਰਵਾਸ ਤੂੰ
ਖੇੜਿਆਂ ਦੀ ਆਸ ਤੂੰ
ਰਹੀਂ ਸਦਾ ਪਾਸ ਤੂੰ
ਸਾਰਿਆਂ ਤੋਂ ਖ਼ਾਸ ਤੂੰ......
6
167
ਬਾਰਡਰ ਏਰੀਆ ਭੱਤਾ ਅਪਡੇਟ......
ਜਿਹੜੇ ਬਾਰਡਰ ਏਰੀਆ ਵਿਚ ਹੀ ਰਹਿਣਗੇ( ਸਹਿਮਤੀ ਜ਼ਰੂਰੀ ) ਉਹਨਾਂ ਨੂੰ ਇੱਕ ਵਾਧੂ ਇੰਕਰੀਮੈਂਟ ਦਾ ਲਾਭ ਮਿਲੇਗਾ......
ਤੂੰ ਤੇ ਮੈਂ
ਹਵਾ ਦੇ ਬੁੱਲੇ...
ਵਗੀਏ ਬੇਰੋਕ
ਸਦਾ ਹੀ ਖੁੱਲੇ .....
ਸਾਂਝੀਆਂ ਤੇਰੇ
ਨਾਲ ਸੁਗੰਧਾਂ.....
ਇਹ ਰੂਹਾਂ ਦੇ
ਸਾਥ ਅਮੁੱਲੇ....
10
244
ਮੈਟਾਬੋਲਿਕ ਦਰਾੜ........
"ਸਰਮਾਏਦਾਰੀ ਸਾਰਾ ਕੁਝ ਆਪਣੇ ਚ ਸਮੇਟ ਰਹੀ ਹੈ, ਕੁਝ ਵੀ ਪਿੱਛੇ ਨਹੀਂ ਛੱਡ ਰਹੀ।" ਮੇਰੇ ਅਨੁਸਾਰ........
ਸਰਮਾਏਦਾਰੀ ਇੱਕ ਅਜਿਹੀ ਅੰਨ੍ਹੀ ਮਸ਼ੀਨ ਹੈ ਜੋ ਉਦੋਂ ਤੱਕ ਨਹੀਂ ਰੁਕ ਸਕਦੀ ਜਦੋਂ ਤੱਕ ਉਹ ਧਰਤੀ ਦੇ ਆਖਰੀ ਸਾਧਨ ਨੂੰ ਵੀ ਮੁਨਾਫ਼ੇ ਵਿੱਚ ਨਾ ਬਦਲ ਦੇਵੇ....ਪਰਾਲੀ ਦੀਆਂ ਗੱਠਾਂ ਚੁੱਕਣਾ ਇਸ ਗੱਲ ਦਾ ਸਬੂਤ ਹੈ ਕਿ ਹੁਣ ਖੇਤਾਂ ਦੇ ਅਵਸ਼ੇਸ਼ ਵੀ ਇਸ ਪ੍ਰਣਾਲੀ ਦੀ ਭੁੱਖ ਤੋਂ ਬਚ ਨਹੀਂ ਸਕੇ.....
ਇਹ ਪੂਰੀ ਪ੍ਰਕਿਰਿਆ ਦਿਖਾਉਂਦੀ ਹੈ ਕਿ ਕਿਵੇਂ ਵਾਤਾਵਰਣ ਨੂੰ ਬਚਾਉਣ ਦੇ ਨਾਂ 'ਤੇ (ਪ੍ਰਦੂਸ਼ਣ ਰੋਕਣ ਦੇ ਬਹਾਨੇ) ਇੱਕ ਨਵਾਂ ਕਾਰਪੋਰੇਟ ਧੰਦਾ ਸ਼ੁਰੂ ਕਰ ਦਿੱਤਾ ਗਿਆ ਹੈ, ਜੋ ਲੰਬੇ ਸਮੇਂ ਵਿੱਚ ਸਾਡੀ ਜ਼ਮੀਨ ਨੂੰ ਹੋਰ ਬੰਜਰ ਅਤੇ ਮੈਟਾਬੋਲਿਕ ਤੌਰ 'ਤੇ ਕੰਗਾਲ ਕਰ ਦੇਵੇਗਾ.....
ਅਸੀਂ ਧਰਤੀ ਨੂੰ ਬਚਾਉਣਾ ਹੈ, ਤਾਂ ਸਾਨੂੰ ਸਮਾਜਿਕ ਰਿਸ਼ਤਿਆਂ ਵਿੱਚ ਬੁਨਿਆਦੀ ਬਦਲਾਅ ਲਿਆਉਣਾ ਪਵੇਗਾ......ਸਾਨੂੰ ਸਰਮਾਏਦਾਰੀ ਦੇ ਮੁਨਾਫ਼ੇ ਵਾਲੇ ਨਿਜ਼ਾਮ ਤੋਂ ਅੱਗੇ ਵਧ ਕੇ ਇੱਕ ਅਜਿਹੇ ਈਕੋ-ਸੋਸ਼ਲਿਸਟ ਸਮਾਜ ਵੱਲ ਜਾਣਾ ਪਵੇਗਾ, ਜਿੱਥੇ ਉਤਪਾਦਨ ਦਾ ਫੈਸਲਾ ਮੁਨਾਫ਼ੇ ਲਈ ਨਹੀਂ, ਸਗੋਂ ਮਨੁੱਖੀ ਲੋੜਾਂ ਅਤੇ ਧਰਤੀ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾਵੇ.......
Gurvinder Singh Khosa retweeted
ਕੌਣ ਬਚਾਏਗਾ ਪੰਜਾਬ ਨੂੰ? ਕੀ ਇਹ ਇੱਕ ਡੂੰਘੀ ਸਾਜ਼ਿਸ਼ ਹੈ?
ਪੰਜਾਬ ਪੁਲਿਸ ਕਾਂਸਟੇਬਲਾਂ ਦੀ ਤਨਖਾਹ 3 ਸਾਲਾਂ ਲਈ ਸਿਰਫ ₹19,900 ਰੱਖਣਾ - ਕੀ ਸਿਸਟਮ ਜਾਣਬੁੱਝ ਕੇ ਮੁਲਾਜ਼ਮਾਂ ਨੂੰ ਭ੍ਰਿਸ਼ਟਾਚਾਰ ਵੱਲ ਧੱਕ ਰਿਹਾ ਹੈ?
ਪੁਲਿਸ ਮੁਲਾਜ਼ਮਾਂ ਅਤੇ ਅਫਸਰਾਂ ਕੋਲੋਂ ਹੀ ਭਾਰੀ ਮਾਤਰਾ 'ਚ 'ਚਿੱਟਾ' (Drugs) ਫੜਿਆ ਜਾਣਾ!
ਨਸ਼ਾ ਤਸਕਰਾਂ ਵੱਲੋਂ ਨਸ਼ੇ ਦਾ ਵਿਰੋਧ ਕਰਨ ਵਾਲੇ ਆਮ ਲੋਕਾਂ ਨੂੰ ਸ਼ਰੇਆਮ ਗੋਲੀਆਂ ਮਾਰਨਾ!
ਇਹ ਸਭ ਸਿਰਫ਼ ਇਤਫ਼ਾਕ ਨਹੀਂ ਹੈ! ਇਹ ਸਿੱਧਾ ਇਸ਼ਾਰਾ ਕਰਦਾ ਹੈ ਇੱਕ ਖ਼ਤਰਨਾਕ 'ਨੈਕਸਸ' (ਗਠਜੋੜ) ਵੱਲ— ਜਿੱਥੇ ਪੁਲਿਸ, ਸਿਆਸੀ ਲੀਡਰ ਅਤੇ ਡਰੱਗ ਸਮੱਗਲਰ ਆਪਸ ਵਿੱਚ ਮਿਲੇ ਹੋਏ ਹਨ। ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ, ਤਾਂ ਆਮ ਆਦਮੀ ਕਿੱਥੇ ਜਾਵੇ?
ਪੰਜਾਬ ਦੀ ਜਵਾਨੀ ਨੂੰ ਕੌਣ ਖਾ ਰਿਹਾ ਹੈ? ਜੇ ਅਸੀਂ ਅੱਜ ਨਾ ਬੋਲੇ, ਤਾਂ ਕੱਲ੍ਹ ਬਹੁਤ ਦੇਰ ਹੋ ਜਾਵੇਗੀ!
@BhagwantMann @PunjabPoliceInd @CMOPb @DGPPunjabPolice @AAPPunjab
#PunjabPolice #SavePunjab #DrugMafia #Chitta #PunjabNews #PunjabGovt #StopDrugsInPunjab #Punjab #Nexus











